ਬੌ ਜੀ ਕਹਿੰਦੇ ਨੇ, “ਡਰ ਨਾ ਪੁੱਤ, ਤੈਨੂੰ ਕੁਝ ਨਹੀਂ ਹੋਇਆ। ਤੂੰ ਪਾਠ ਕਰ ਰਹੀ ਸੀ ਨਾ, ਤੇਰਾ ਮਨ ਸ਼ਾਂਤ ਸੀ। ਤੂੰ ਕੋਈ ਪੁੱਠੀਆਂ-ਸਿੱਧੀਆਂ ਗੱਲਾਂ ਨਹੀਂ ਸੀ ਸੋਚ ਰਹੀ। ਜੇ ਤੂੰ ਉਸ ਵੇਲੇ ਕੱਲ੍ਹ-ਕਲੇਸ਼ ਦੀਆਂ ਗੱਲਾਂ ਸੋਚ ਰਹੀ ਹੁੰਦੀ, ਕਿਸੇ ਦੀ ਨਿੰਦਾ-ਚੁਗਲੀ ਕਰ ਰਹੀ ਹੁੰਦੀ, ਜਾਂ ਮਨ ’ਚ ਕੋਈ ਪੁੱਠੀ-ਸਿੱਧੀ ਗੱਲ ਚੱਲ ਰਹੀ ਹੁੰਦੀ, ਤਾਂ ਹੋ ਸਕਦਾ ਸੀ ਸੱਪ ਤੈਨੂੰ ਕੱਟ ਲੈਂਦਾ। ਪੁੱਤ, ਇਹ ਸੱਪ, ਪੰਛੀ, ਜਾਨਵਰ—ਇਹ ਸਾਰੇ ਵੀ ਰੱਬ ਦੇ ਬਣਾਏ ਹੋਏ ਜੀਅ ਨੇ। ਇਹ ਵੀ ਮਨੁੱਖ ਦੇ ਮਨ ਦੀ ਸ਼ਾਂਤੀ ਨੂੰ ਮਹਿਸੂਸ ਕਰਦੇ ਨੇ। ਤੂੰ ਪਾਠ ਕਰ ਰਹੀ ਸੀ, ਤੇਰਾ ਮਨ ਸ਼ਾਂਤ ਸੀ… ਹੋ ਸਕਦਾ ਉਹ ਵੀ ਤੇਰੇ ਪਾਠ ਵਿੱਚ ਮਗਨ ਹੋ ਗਿਆ ਹੋਵੇ। ਇਸੇ ਕਰਕੇ ਸੱਪ ਐਨਾ ਨੇੜੇ ਹੁੰਦਿਆਂ ਵੀ ਉਹਨੇ ਤੈਨੂੰ ਡੰਗ ਨਹੀਂ ਮਾਰਿਆ।”
0:00 / 0:00